ਨੇਤਾ ਜੀ ਮੁਲਾਇਮ ਸਿੰਘ ਯਾਦਵ ਨੂੰ ਸ਼ਰਧਾਂਜਲੀ ਦਿੱਤੀ
ਨੇਤਾ ਜੀ ਮੁਲਾਇਮ ਸਿੰਘ ਯਾਦਵ ਨੂੰ ਚਹਿਲਾਂ ਸਮਰਾਲਾ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ ਸਮਾਜਵਾਦੀ ਪਾਰਟੀ ਪੰਜਾਬ ਪ੍ਰਧਾਨ ਡਾ ਬਲੱਗਣ ਸਿੰਘ ਦੀ ਅਗਵਾਈ ਚ।
ਕੁਝ ਕੁ ਦਿਨ ਪਹਿਲਾਂ ਯੂ ਪੀ ਦੇ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਯਾਦਵ ਨੇਤਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਤੇ ਅੰਤਿਮ ਯਾਤਰਾ ਵਿੱਚ ਵੱਖ ਵੱਖ ਸੂਬਿਆਂ ਤੋਂ ਸ਼ਾਮਲ ਹੋਏ ਉਨ੍ਹਾਂ ਦੇ ਪਿੰਡ ਸਫ਼ਾਈ ਵਿਖੇ ਸ਼ਰਧਾਂਜਲੀ ਦੇਣ ਪੁੱਜੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉਸੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਪਿੰਡ ਚਹਿਲਾਂ ਸਮਰਾਲਾ ਵਿਖੇ ਸਮਾਜਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਡਾ ਬਲੱਗਣ ਸਿੰਘ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਨੇਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਤਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਬੜਾ ਸੰਘਰਸ਼ ਕਰ ਕੇ ਇਸ ਮੁਕਾਮ ਤੱਕ ਪਹੁੰਚੇ ਸਨ ਪਾਰਟੀ ਪ੍ਰਤੀ ਉਨ੍ਹਾਂ ਦੀ ਮਿਹਨਤ ਸਦਕਾ ਹੀ ਸਾਰੇ ਸੂਬਿਆਂ ਵਿੱਚ ਪਾਰਟੀ ਦਾ ਨਾਮ ਹੈ , ਨੇਤਾ ਜੀ ਧਰਤੀ ਪੁੱਤਰ ਸਨ ਨੇਤਾ ਜੀ ਨੇ ਪੰਜਾਬ ਦੇ ਸਿੱਖ ਭਾਈਚਾਰੇ ਅਤੇ ਦਲਿਤ ਭਾਈਚਾਰੇ ਬਾਰੇ ਬਹੁਤ ਹੀ ਚੰਗੇ ਕੰਮ ਕੀਤੇ ਹਨ। ਇਹ ਅਸੀਂ ਨਹੀਂ ਕਹਿੰਦੇ ਲੋਕ ਆਪਣੀ ਜਵਾਨੋ ਕਹਿੰਦੇ ਸੁਣੇ ਹਨ।
ਸ਼ਰਧਾਂਜਲੀ ਦੇਣ ਉਪਰੰਤ ਡਾ ਬਲੱਗਣ ਜੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਾਜ਼ਰ ਬੰਤ ਸਿੰਘ, ਜਸਵਿੰਦਰ ਸਿੰਘ , ਮਲਕੀਤ ਸਿੰਘ ,ਪੁਸ਼ਪਿੰਦਰ ਸਿੰਘ , ਗਗਨਦੀਪ ਸਿੰਘ , ਗੁਰਪ੍ਰੀਤ ਸਿੰਘ , ਸਿਮਰਨ ਸਿੰਘ ਚਹਿਲਾਂ ਤੋ ਇਲਾਵਾ ਹੋਰ ਸਾਥੀ ਹਾਜ਼ਰ ਸਨ।
0 टिप्पणियाँ